Abstract
ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ, ਜੋ ਆਪਣੀ ਸਾਦਗੀ, ਧਾਰਮਿਕ ਸੁਭਾਅ, ਦ੍ਰਿੜ ਇਰਾਦੇ ਅਤੇ ਲਾਸਾਨੀ ਕੁਰਬਾਨੀ ਕਾਰਣ ਯਾਦ ਕੀਤੇ ਜਾਂਦੇ ਹਨ। ਮਨੁੱਖੀ ਹੱਕਾਂ ਦੀ ਰਾਖੀ ਲਈ ਉਨ੍ਹਾਂ ਵਲੋਂ ਕੀਤੇ ਗਏ ਬਲੀਦਾਨ ਨੇ ਇਤਿਹਾਸ ਦਾ ਮੁੱਖ ਮੋੜ ਦਿੱਤਾ। ਸਮਕਾਲੀ ਬਾਦਸ਼ਾਹ ਔਰੰਗਜ਼ਬ ਦੁਆਰਾ ਹਿੰਦੂਆਂ ਦੇ ਜਬਰੀ ਧਰਮ ਪਰਿਵਰਤਨ ਵਿਰੁੱਧ ਉਨ੍ਹਾਂ ਨੇ ਆਪਣੀ ਜਾਨ ਕੁਰਬਾਨ ਕੀਤੀ। ਗੁਰੂ ਸਾਹਿਬ ਇਕ ਮਹਾਨ ਕਵੀ ਅਤੇ ਚਿੰਤਕ ਵੀ ਸਨ। ਗੁਰੂ ਸਾਹਿਬ ਨੇ 57 ਸਲੋਕਾਂ ਤੋਂ ਇਲਾਵਾ ਪੰਦਰਾਂ ਰਾਗਾਂ ਵਿੱਚ ਗੁਰਬਾਣੀ ਲਿਖੀ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਹ ਬਾਣੀ ਆਦਿ ਗ੍ਰੰਥ ਵਿੱਚ ਸ਼ਾਮਿਲ ਕੀਤੀ ਗਈ। ਇਸੇ ਗਰੰਥ ਨੂੰ ਸਮੇਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਪ੍ਰਾਪਤ ਹੋਇਆ। ਗੁਰੂ ਜੀ ਦੀ ਬਾਣੀ ਸਾਨੂੰ ਹਰ ਜ਼ੋਖਮਮਈ ਹਾਲਤ ਵਿਚ ਵੀ ਨਿਡਰ ਹੋਣ ਦਾ ਸਬਕ ਸਿਖਾਉਂਦੀ ਹੈ।