Parvasi Weekly (
2020)
Copy
BIBTEX
Abstract
"ਧਰਮ ਹੇਤ ਸਾਕਾ ਜਿਨਿ ਕੀਆ" ਨਾਟਕ ਸੰਗ੍ਰਹਿ ਦੇ ਲੇਖਕ ਪ੍ਰੋ. ਦੇਵਿੰਦਰ ਸਿੰਘ ਸੇਖੋਂ, ਕੈਨੇਡਾ ਦੇ ਮੰਨੇ ਪ੍ਰਮੰਨੇ ਸਿੱਖਿਆ ਸ਼ਾਸ਼ਤਰੀ ਹਨ। ਸਿੱਖ ਧਰਮ ਦੇ ਵਿਭਿੰਨ ਸਕੰਲਪਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। "ਧਰਮ ਹੇਤ ਸਾਕਾ ਜਿਨਿ ਕੀਆ" ਨਾਟਕ ਸੰਗ੍ਰਹਿ ਧਾਰਮਿਕ ਵਿਸਿ਼ਆਂ ਸੰਬੰਧਤ ਪ੍ਰੋ. ਦੇਵਿੰਦਰ ਸਿੰਘ ਸੇਖੋਂ ਦੀ ਅੱਠਵੀਂ ਪੁਸਤਕ ਹੈ। ਲੇਖਕ ਅਨੁਸਾਰ ਇਸ ਪੁਸਤਕ ਦਾ ਆਸ਼ਾ ਸਿੱਖ ਸਮੁਦਾਇ ਦੀ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਅਤੇ ਸਿੱਖੀ ਦੀ ਨਿਰਾਲੀ ਸ਼ਾਨ ਤੇ ਪਛਾਣ ਬਾਰੇ ਸੁਚੇਤ ਕਰਨਾ ਹੈ। ਇਸ ਕਿਤਾਬ ਵਿਚ ਵਿਭਿੰਨ ਵਿਸਿ਼ਆਂ ਸੰਬੰਧਤ ਛੇ ਨਾਟਕ ਸ਼ਾਮਿਲ ਕੀਤੇ ਗਏ ਹਨ। ਇਹ ਪੁਸਤਕ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਤਾਂ ਦੀ ਨਾਟਕੀ ਸ਼ੈਲੀ ਦੀ ਵਰਤੋਂ ਰਾਹੀਂ ਬੜੇ ਰੌਚਿਕ ਢੰਗ ਨਾਲ ਵਿਆਖਿਆ ਕਰਦੀ ਹੈ।